Canada News : ਕੈਨੇਡਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੋ ਦਿਨ ਪਹਿਲਾਂ ਸਟੱਡੀ ਵੀਜ਼ਾ ਉਤੇ ਇੱਥੇ ਪਹੁੰਚੀ ਪੰਜਾਬ ਦੀ ਰਹਿਣ ਵਾਲੀ ਮੁਟਿਆਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 19 ਸਾਲਾ ਸਾਨੀਆ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਬੀਤੇ ਵੀਰਵਾਰ ਨੂੰ ਪਰਾਹੁਣਚਾਰੀ ਅਤੇ ਸੈਰ-ਸਪਾਟੇ ਦੇ ਆਪਣੇ ਕੋਰਸ ਵਿੱਚ ਸ਼ਾਮਲ ਹੋਣ ਕਾਲਜ ਚੱਲੀ ਵਿਦਿਆਰਥਣ ਸਾਨੀਆ ਜਿਸ ਕਾਰ ਵਿਚ ਜਾ ਰਹੀ ਸੀ, ਉਸ ਦਾ ਡਰਾਈਵਰ ਕੰਟਰੋਲ ਗੁਆ ਬੈਠਾ ਤੇ ਕਾਰ ਹਾਦਸਾਗ੍ਰਸਤ ਹੋ ਗਈ। ਕੈਨੇਡਾ ਦੇ ਸਾਊਥ ਸਰੀ ਵਿਚ ਵਾਪਰੇ ਇਸ ਦਰਦਨਾਕ ਹਾਦਸੇ ਵਿਚ ਸਾਨੀਆ ਦੀ ਮੌਤ ਹੋ ਗਈ। ਉਹ ਸਟਡੀ ਵੀਜ਼ਾ ‘ਤੇ ਕੈਨੇਡਾ ਗਈ ਸੀ। ਉੱਥੇ ਪਹੁੰਚ ਕੇ ਤੀਜੇ ਦਿਨ ਹੀ ਉਸ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਉਸ ਦੀ ਜਾਨ ਚਲੀ ਗਈ। ਸੂਚਨਾ ਮਿਲਦਿਆਂ ਹੀ ਵਿਦਿਆਰਥਣ ਦੇ ਪੰਜਾਬ ਸਥਿਤ ਘਰ ਵਿਚ ਚੀਕ ਚਿਹਾੜਾ ਪੈ ਗਿਆ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ।
ਸਟੱਡੀ ਵੀਜ਼ਾ ਉਤੇ ਗਈ ਕੈਨੇਡਾ, ਦੋ ਦਿਨ ਬਾਅਦ ਹੀ ਵਾਪਰ ਗਿਆ ਭਿਆਨਕ ਹਾਦਸਾ, 19 ਸਾਲਾ ਪੰਜਾਬਣ ਦੀ ਮੌਤ
Canada News : ਕੈਨੇਡਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੋ ਦਿਨ ਪਹਿਲਾਂ ਸਟੱਡੀ ਵੀਜ਼ਾ ਉਤੇ ਇੱਥੇ ਪਹੁੰਚੀ ਪੰਜਾਬ ਦੀ ਰਹਿਣ ਵਾਲੀ ਮੁਟਿਆਰ ਦੀ…
