ਹੁਸ਼ਿਆਰਪੁਰ ਦੇ ਮਹੇਟੀਆਣਾ ਇਲਾਕੇ ਵਿਚ ਢਾਈ ਸਾਲ ਪਹਿਲਾਂ 9ਵੀਂ ਦੀ ਵਿਦਿਆਰਥਣ ਵੱਲੋਂ ਕੀਤੀ ਗਈ ਖੁਦਕੁਸ਼ੀ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਵਿਦਿਆਰਥਣ ਜੈਸਮੀਨ ਦੀਆਂ ਕਿਤਾਬਾਂ ਨੇ ਖੁਦਕੁਸ਼ੀ ਮਾਮਲੇ ਦਾ ਭੇਤ ਖੋਲ੍ਹ ਦਿੱਤਾ ਹੈ। ਢਾਈ ਸਾਲ ਬਾਅਦ ਧੀ ਨੂੰ ਯਾਦ ਕਰਦਿਆਂ ਉਸ ਦੀਆਂ ਕਿਤਾਬਾਂ ਫਰੋਲੀਆਂ ਤਾਂ ਮਾਂ ਨੂੰ ਵਿਚੋਂ ਸੁਸਾਈਡ ਨੋਟ ਬਰਾਮਦ ਹੋਇਆ। ਇਸ ਨੋਟ ਵਿਚ ਵਿਦਿਆਰਥਣ ਨੇ ਖੁਦਕੁਸ਼ੀ ਦਾ ਕਾਰਨ ਦੱਸਿਆ ਹੈ। ਮ੍ਰਿਤਕ ਵਿਦਿਆਰਥਣ ਜੈਸਮੀਨ ਦੀ ਮਾਂ ਨੇ ਹੁਣ ਮੁੜ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਸ ਨੋਟ ਨੂੰ ਪੜ੍ਹ ਕੇ ਸਕੂਲ ਤੇ ਪੁਲਿਸ ਪ੍ਰਸ਼ਾਸਨ ਦੇ ਹੋਸ਼ ਉਡ ਗਏ ਹਨ।
ਮ੍ਰਿਤਕ ਜੈਸਮੀਨ ਕੌਰ ਦੀ ਮਾਂ ਜਗਦੀਸ਼ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਜਦੋਂ ਉਸ ਨੂੰ ਆਪਣੀ ਧੀ ਦੀ ਯਾਦ ਆਈ ਤਾਂ ਉਸ ਦੀਆਂ ਕਿਤਾਬਾਂ ਦੇਖੀਆਂ। ਇੱਕ ਕਿਤਾਬ ਵਿੱਚੋਂ ਜੈਸਮੀਨ ਦਾ ਹੱਥ ਲਿਖਤ ਸੁਸਾਈਡ ਨੋਟ ਸੀ। ਜਿਸ ‘ਚ ਉਸ ਨੇ ਆਪਣੇ ਸਕੂਲ ਅਧਿਆਪਕ ਅਮਨਦੀਪ ਕੌਰ ‘ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਥਾਣਾ ਮੇਹਟੀਆਣਾ ਦੀ ਇੰਚਾਰਜ ਊਸ਼ਾ ਰਾਣੀ ਨੇ ਦੱਸਿਆ ਕਿ ਜੈਸਮੀਨ ਕੌਰ ਦੇ ਮਾਤਾ ਨੇ ਆਪਣੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦੀ ਧੀ ਇੱਕ ਨਿੱਜੀ ਸਕੂਲ ‘ਚ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ। ਇਸੇ ਦੌਰਾਨ ਸਕੂਲ ਅਧਿਆਪਕ ਅਮਨਦੀਪ ਕੌਰ ਉਰਫ਼ ਅਮਨ ਉਸ ਦੀ ਧੀ ਜੈਸਮੀਨ ਨੂੰ ਪਰੇਸ਼ਾਨ ਕਰਦੀ ਸੀ। ਇਸ ਤੋਂ ਦੁਖੀ ਹੋ ਕੇ ਜੈਸਮੀਨ ਨੇ 2022 ‘ਚ ਖੁਦਕੁਸ਼ੀ ਕਰ ਲਈ ਸੀ। ਉਸ ਸਮੇਂ ਪੁਲਿਸ ਨੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਪਰ ਸੁਸਾਈਡ ਨੋਟ ਮਿਲਣ ਤੋਂ ਬਾਅਦ ਪੁਲਿਸ ਨੇ ਅਧਿਆਪਕਾ ਅਮਨਦੀਪ ਕੌਰ ਖਿਲਾਫ ਧਾਰਾ 305 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਧੀ ਦੀ ਯਾਦ ਆਈ ਤਾਂ ਫਰੋਲੀਆਂ ਕਿਤਾਬਾਂ, ਵਿਚੋਂ ਨਿਕਲਿਆ ਸੁਸਾਈਡ ਨੋਟ, ਢਾਈ ਸਾਲ ਪਹਿਲਾਂ ਕਰ ਲਈ ਸੀ ਖੁਦਕੁਸ਼ੀ
ਹੁਸ਼ਿਆਰਪੁਰ ਦੇ ਮਹੇਟੀਆਣਾ ਇਲਾਕੇ ਵਿਚ ਢਾਈ ਸਾਲ ਪਹਿਲਾਂ 9ਵੀਂ ਦੀ ਵਿਦਿਆਰਥਣ ਵੱਲੋਂ ਕੀਤੀ ਗਈ ਖੁਦਕੁਸ਼ੀ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਵਿਦਿਆਰਥਣ ਜੈਸਮੀਨ ਦੀਆਂ…
