ਫਿਲਾਡੈਲਫੀਆ (ਇੰਟ.)- ਅਮਰੀਕਾ ਦੇ ਕੁਝ ਹਿੱਸਿਆਂ ਵਿਚ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਾਤਾਰ ਰਾਤ ਨੂੰ ਅਸਮਾਨ ਵਿਚ ਨਜ਼ਰ ਆਈ ਤੇਜ਼ ਰੌਸ਼ਨੀ ਨਾਲ ਲੋਕ ਹੈਰਾਨੀ ਵਿਚ ਪੈ ਗਏ ਅਤੇ ਲੋਕਾਂ ਨੇ ਸੋਚਿਆ ਸ਼ਾਇਦ ਉਡਣ ਤਸ਼ਤਰੀਆਂ (ਯੂ.ਐੱਫ.ਓ.) ਦਾ ਪੂਰਾ ਦਸਤਾ ਚੱਲਿਆ ਆ ਰਿਹਾ ਹੈ ਪਰ ਦਰਅਸਲ ਉਹ ਕੁਝ ਹੋਰ ਸੀ। ਸ਼ੌਕੀਆ ਤੌਰ ‘ਤੇ ਸਪੇਸ ਵਿਚ ਨਜ਼ਰ ਰੱਖਣ ਵਾਲਿਆਂ ਅਤੇ ਪੇਸ਼ੇਵਰ ਪੁਲਾੜ ਵਿਗਿਆਨੀਆਂ ਨੇ ਇਸ ‘ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਪੁਲਾੜ ਦੇ ਉਦਯੋਗੀਕਰਣ ‘ਤੇ ਦੁੱਖ ਜਤਾਇਆ।
ਰੌਸ਼ਨੀਆਂ ਦਾ ਇਹ ਪੂਰਾ ਕਾਰਵਾਂ ਅਸਲ ਵਿਚ ਏਲਨ ਮਸਕ ਦੀ ਕੰਪਨੀ ਸਪੇਸਐਕਸ ਵਲੋਂ ਇਸ ਹਫਤੇ ਸ਼ੁਰੂ ਕੀਤੀ ਗਈ ਸਟਾਰਲਿੰਕ ਇੰਟਰਨੈੱਟ ਸੇਵਾ ਤਹਿਤ ਲਾਂਚ ਕੀਤੇ ਗਏ ਘੱਟ ਦੂਰੀ ‘ਤੇ ਉਡਾਣ ਭਰਣ ਵਾਲੇ ਉਪਗ੍ਰਹਿਆਂ ਦੀ ਲੜੀ ਸੀ। ਟੈਕਸਾਸ ਤੋਂ ਲੈ ਕੇ ਵਿਸਕਾਨਸਿਨ ਤੱਕ ਦੇ ਵਾਸੀਆਂ ਨੇ ਟੀ.ਵੀ. ਚੈਨਲਾਂ ਨੂੰ ਫੋਨ ਕਰ ਕੇ ਰੌਸ਼ਨੀਆਂ ਦੀ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਦੇ ਉਡਣਤਸ਼ਤਰੀਆਂ ਹੋਣ ਦਾ ਅੰਦਾਜ਼ਾ ਲਗਾਇਆ।
ਸਪੇਸਐਕਸ ਦੇ ਬੁਲਾਰੇ ਦੇ ਨਾਂ ਭੇਜੇ ਗਏ ਇਕ ਈ.ਮੇਲ ਦਾ ਸ਼ਨੀਵਾਰ ਤੱਕ ਜਵਾਬ ਨਹੀਂ ਆਇਆ ਸੀ ਪਰ ਪੁਲਾੜ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਕ ਤੋਂ ਬਾਅਦ ਇਕ ਨਜ਼ਰ ਆਈਆਂ ਰੌਸ਼ਨੀਆਂ ਅਤੇ ਧਰਤੀ ਤੋਂ ਉਨ੍ਹਾਂ ਦੀ ਦੂਰੀ ਨਾਲ ਉਨ੍ਹਾਂ ਦੀ ਪਛਾਣ ਸਟਾਰਲਿੰਕ ਉਪਗ੍ਰਹਿਆਂ ਦੇ ਤੌਰ ‘ਤੇ ਕਰਨਾ ਉਨ੍ਹਾਂ ਲੋਕਾਂ ਲਈ ਸੌਖਾ ਸੀ ਜੋ ਇਨ੍ਹਾਂ ਨੂੰ ਦੇਖਣ ਦੇ ਆਦੀ ਹੋ ਚੁੱਕੇ ਹਨ।
ਅਮਰੀਕਨ ਐਸਟ੍ਰੋਨਾਮੀਕਲ ਸੁਸਾਇਟੀ ਦੇ ਪ੍ਰੈੱਸ ਅਧਿਕਾਰੀ ਡਾ. ਰਿਚਰਡ ਫਿਨਬਰਗ ਨੇ ਕਿਹਾ, ‘ਤੁਸੀਂ ਇਸ ਤਰ੍ਹਾਂ ਨਾਲ ਇਨ੍ਹਾਂ ਨੂੰ ਸਾਟਰਲਿੰਕ ਉਪਗ੍ਰਹਿ ਦੱਸ ਸਕਦੇ ਹੋ ਕਿ ਇਹ ਮੋਤੀਆਂ ਦੀ ਇਕ ਲੜੀ ਜਿਹੀ ਲੱਗਦੀ ਹੈ, ਇਕ ਤੋਂ ਬਾਅਦ ਇਕ ਆਉਂਦੀਆਂ ਰੌਸ਼ਨੀਆਂ ਵਾਂਗ। ਇਸ ਮਹੀਨੇ, ਸਪੇਸਐਕਸ ਪਹਿਲਾਂ ਹੀ ਕਈ ਉਪਗ੍ਰਹਿਆਂ ਦਾ ਪ੍ਰੀਖਣ ਕਰ ਚੁੱਕਾ ਹੈ। ਇਹ ਸਭ ਦੁਨੀਆ ਦੇ ਵਾਂਝੇ ਖੇਤਰਾਂ ਤੱਕ ਇੰਟਰਨੈੱਟ ਦੀ ਪਹੁੰਚ ਨੂੰ ਅਤੇ ਡਿਜੀਟਲ ਅੰਤਰ ਨੂੰ ਘੱਟ ਕਰਨ ਦੀ ਯੋਜਨਾ ਦਾ ਹਿੱਸਾ ਹੈ।
ਜਦੋਂ ਅਮਰੀਕਾ ਦੇ ਅਸਮਾਨ ਵਿਚ ਨਜ਼ਰ ਆਈਆਂ ਰੌਸ਼ਨੀ ਨੂੰ ਲੋਕਾਂ ਨੇ ਸਮਝ ਲਿਆ ਯੂ.ਐੱਫ.ਓ.
ਫਿਲਾਡੈਲਫੀਆ (ਇੰਟ.)- ਅਮਰੀਕਾ ਦੇ ਕੁਝ ਹਿੱਸਿਆਂ ਵਿਚ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਾਤਾਰ ਰਾਤ ਨੂੰ ਅਸਮਾਨ ਵਿਚ ਨਜ਼ਰ ਆਈ ਤੇਜ਼ ਰੌਸ਼ਨੀ ਨਾਲ ਲੋਕ ਹੈਰਾਨੀ ਵਿਚ…
