ਸਾਲ 2024 ਵਿਚ 25 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਹੋਲੀ ਰੰਗਾਂ ਦਾ ਤਿਉਹਾਰ ਹੈ। ਲੋਕ ਇੱਕ ਦੂਜੇ ਨੂੰ ਰੰਗ ਅਤੇ ਗੁਲਾਲ ਲਾਉਂਦੇ ਹਨ ਤੇ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਰਹਿਣ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ । ਇਸੇ ਦਿਨ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਵੀ ਲੱਗਣ ਵਾਲਾ ਹੈ। ਆਓ ਜਾਣਦੇ ਹਾਂ ਕਿ ਇਸ ਹੋਲੀ ਕਿਹੜਾ ਰੰਗ ਤੁਹਾਡੀ ਕਿਸਮਤ ਦੇ ਦਰਵਾਜ਼ੇ ਖੋਲ੍ਹੇਗਾ? ਤੁਹਾਡੀ ਰਾਸ਼ੀ ਲਈ ਖੁਸ਼ਕਿਸਮਤ ਰੰਗ ਕਿਹੜਾ ਰਹੇਗਾ?
ਮੇਖ : ਇਸ ਰਾਸ਼ੀ ਦੇ ਲੋਕਾਂ ਲਈ ਗੁਲਾਬੀ, ਸੰਤਰੀ ਅਤੇ ਲਾਲ ਰੰਗ ਸ਼ੁਭ ਰਹਿਣ ਵਾਲੇ ਹਨ। ਹੋਲੀ ‘ਤੇ ਇਨ੍ਹਾਂ ਰੰਗਾਂ ਦੀ ਹੀ ਵਰਤੋਂ ਕਰਨੀ ਇਨ੍ਹਾਂ ਲੋਕਾਂ ਲਈ ਸ਼ੁੱਭ ਰਹੇਗਾ।
ਬ੍ਰਿਖ : ਇਸ ਰਾਸ਼ੀ ਵਾਲਿਆਂ ਨੂੰ ਕਰੀਮ ਤੇ ਚਿੱਟੇ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਹਲਕੇ ਰੰਗ ਇਨ੍ਹਾਂ ਦੀ ਜ਼ਿੰਦਗੀ ਨੂੰ ਖੁਸ਼ੀਆਂ ਖੇੜਿਆਂ ਨਾਲ ਰੰਗੀਨ ਬਣਾਉਣ ਲਈ ਸ਼ੁੱਭ ਰਹਿਣਗੇ ਪਰ ਲਾਲ ਅਤੇ ਹਰੇ ਰੰਗਾਂ ਤੋਂ ਦੂਰ ਰਹਿਣਾ ਸਹੀ ਰਹੇਗਾ ।
ਮਿਥੁਨ: ਮਿਥੁਨ ਰਾਸ਼ੀ ਦਾ ਸ਼ਾਸਕ ਗ੍ਰਹਿ ਬੁੱਧ ਹੋਣ ਕਾਰਨ ਫਿਰੋਜ਼ੀ ਜਾਂ ਹਰੇ ਰੰਗ ਨਾਲ ਹੋਲੀ ਖੇਡੋ। ਇਹ ਰੰਗ ਤੁਹਾਡੀ ਤਰੱਕੀ ਦੇ ਦਰਵਾਜ਼ੇ ਖੋਲ੍ਹਣਗੇ।
ਸਿੰਘ : ਤੁਹਾਡੀ ਰਾਸ਼ੀ ਦਾ ਸ਼ਾਸਕ ਗ੍ਰਹਿ ਸੂਰਜ ਦੇਵਤਾ ਹੈ। ਤੁਹਾਡੇ ਲਈ ਸੰਤਰੀ ਸ਼ੁੱਭ ਰਹੇਗਾ। ਲਾਲ ਰੰਗ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
ਕਰਕ : ਇਨ੍ਹਾਂ ਰਾਸ਼ੀ ਵਾਲਿਆਂ ਨੂੰ ਹੋਲੀ ‘ਤੇ ਸਿਰਫ ਚਿੱਟੇ ਅਤੇ ਕਰੀਮ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਕਰਕ ਦਾ ਮਾਲਕ ਚੰਦਰਮਾ ਹੈ। ਇਸ ਰੰਗ ਦੀ ਵਰਤੋਂ ਨਾਲ ਤੁਹਾਡੇ ਜੀਵਨ ‘ਚ ਖੁਸ਼ਹਾਲੀ ਆਵੇਗੀ।
ਕੰਨਿਆ : ਕੰਨਿਆ ਰਾਸ਼ੀ ਵਾਲਿਆਂ ਲਈ ਹਰਾ ਰੰਗ ਖੁਸ਼ਕਿਸਮਤੀ ਦੇ ਦਰਵਾਜੇ ਖੋਲ੍ਹੇਗਾ। ਇਸ ਤੋਂ ਇਲਾਵਾ, ਫਿਰੋਜ਼ੀ ਰੰਗ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
ਤੁਲਾ : ਜੇਕਰ ਤੁਸੀਂ ਜ਼ਿੰਦਗੀ ਵਿਚ ਖੁਸ਼ਹਾਲ ਰਹਿਣਾ ਚਾਹੁੰਦੇ ਹੋ ਤਾਂ ਇਸ ਹੋਲੀ ਦੇ ਦਿਨ ਚਿੱਟੇ, ਕਰੀਮ ਜਾਂ ਭੂਰੇ ਰੰਗ ਦੀ ਵਰਤੋਂ ਕਰੋ।
ਬ੍ਰਿਸ਼ਚਕ : ਇਸ ਰਾਸ਼ੀ ਵਾਲੇ ਲੋਕ ਰੰਗ ਲਾਲ, ਗੁਲਾਬੀ ਅਤੇ ਸੰਤਰੀ ਰੰਗ ਦੀ ਵਰਤੋਂ ਕਰਨ। ਇਹ ਰੰਗ ਤੁਹਾਡੇ ਜੀਵਨ ਵਿਚ ਸਕਾਰਾਤਮਕ ਬਦਲਾਅ ਲਿਆਉਣਗੇ।
ਧਨੁ : ਤੁਹਾਡੀ ਰਾਸ਼ੀ ਦਾ ਸ਼ਾਸਕ ਗ੍ਰਹਿ ਜੁਪੀਟਰ ਹੈ। ਇਸ ਲਈ ਤੁਹਾਡੇ ਲਈ ਪੀਲਾ ਅਤੇ ਸੋਨੇ ਜਿਹਾ ਰੰਗ ਸ਼ੁੱਭ ਹੈ।
ਮਕਰ : ਤੁਹਾਡੀ ਰਾਸ਼ੀ ਦਾ ਰਾਜ ਗ੍ਰਹਿ ਸ਼ਨੀ ਦੇਵ ਹੈ। ਤੁਹਾਡੇ ਲਈ ਖੁਸ਼ਕਿਸਮਤ ਰੰਗ ਭੂਰੇ ਅਤੇ ਸਲੇਟੀ ਹਨ ।
ਕੁੰਭ: ਜੇ ਇਸ ਰਾਸ਼ੀ ਦੇ ਜਾਤਕ ਹੋਲੀ ‘ਤੇ ਭੂਰੇ ਜਾਂ ਸਲੇਟੀ ਰੰਗਾਂ ਦੀ ਵਰਤੋਂ ਕਰਦੇ ਹਨ ਤਾਂ ਸ਼ਨੀ ਦੇਵ ਦੀ ਕਿਰਪਾ ਨਾਲ ਤੁਹਾਡਾ ਜੀਵਨ ਖੁਸ਼ਹਾਲ ਰਹੇਗਾ।
ਮੀਨ : ਹੋਲੀ ਦੇ ਦਿਨ ਤੁਹਾਡੀ ਰਾਸ਼ੀ ਦੇ ਲੋਕਾਂ ਨੂੰ ਸੁਨਹਿਰੀ ਅਤੇ ਪੀਲੇ ਰੰਗਾਂ ਨਾਲ ਖੇਡਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਕਾਰਜ ਸਫਲ ਸਿੱਧ ਹੋਣਗੇ।