ਪਿਛਲੇ ਕੁਝ ਸਾਲਾਂ ਵਿੱਚ ਕੰਡੋਮ ਦੀ ਪਰਿਭਾਸ਼ਾ ਬਦਲ ਗਈ ਹੈ। ਹਾਲਾਂਕਿ, ਇਸ ਦੀ ਵਰਤੋਂ ਸੁਰੱਖਿਅਤ ਸਬੰਧ ਬਣਾਉਣ, ਅਣਚਾਹੇ ਗਰਭ ਤੋਂ ਬਚਣ ਅਤੇ ਜਿਨਸੀ ਤੌਰ ‘ਤੇ ਸੰਚਾਰਿਤ ਬਿਮਾਰੀਆਂ ਨੂੰ ਰੋਕਣ ਲਈ ਕੀਤੀ ਜਾਂਦੀ ਹੈ ਪਰ ਇਸ਼ਤਿਹਾਰਾਂ ਵਿੱਚ ਕੰਡੋਮ ਨੂੰ ਜ਼ਿਆਦਾ ਸੁਖਦ ਅਹਿਸਾਸ ਲੈਣ ਨਾਲ ਜੋੜਿਆ ਜਾ ਰਿਹਾ ਹੈ। ਮਾਰਕੀਟ ਵਿਚ ਹੁਣ ਕਈ ਤਰ੍ਹਾਂ ਦੇ ਕੰਡੋਮ ਆ ਗਏ ਹਨ। ਡਾਟਿਡ ਅਤੇ ਸਟ੍ਰਿਪਡ ਕੰਡੋਮ ਬਾਜ਼ਾਰ ‘ਚ ਚਾਕਲੇਟ, ਸਟ੍ਰਾਬੇਰੀ ਅਤੇ ਪੁਦੀਨੇ ਵਰਗੇ ਕਈ ਫਲੇਵਰ ‘ਚ ਉਪਲਬਧ ਹਨ। ਬਹੁਤ ਸਾਰੇ ਵਿਕਲਪਾਂ ਦੇ ਕਾਰਨ, ਕਈ ਵਾਰ ਲੋਕ ਇਸ ਦੀ ਚੋਣ ਨੂੰ ਲੈ ਕੇ ਉਲਝਣ ਵਿੱਚ ਪੈ ਜਾਂਦੇ ਹਨ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇ ਕੰਡੋਮ ਹੁੰਦੇ ਹਨ।
ਡਾਟਿਡ ਕੰਡੋਮ
ਜੇਕਰ ਤੁਹਾਨੂੰ ਪਲੇਨ ਕੰਡੋਮ ਪਸੰਦ ਨਹੀਂ ਹਨ ਤਾਂ ਤੁਸੀਂ ਡਾਟਿਡ ਕੰਡੋਮ ਦੀ ਚੋਣ ਕਰ ਸਕਦੇ ਹੋ। ਇਸ ਕੰਡੋਮ ‘ਤੇ ਡਾਟ ਦੇ ਨਿਸ਼ਾਨ ਬਣਦੇ ਹਨ ਜੋ ਸੈਕਸ ਦੌਰਾਨ ਜ਼ਿਆਦਾ ਆਨੰਦ ਲਈ ਉਤਸ਼ਾਹ ਪੈਦਾ ਕਰਦੇ ਹਨ। ਜੇਕਰ ਤੁਹਾਡੀ ਚਮੜੀ ਨਾਜ਼ੁਕ ਹੈ ਤਾਂ ਤੁਹਾਨੂੰ ਇਸ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
ਧਾਰੀਦਾਰ ਕੰਡੋਮ
ਡਾਟਿਡ ਕੰਡੋਮ ਦੀ ਤਰ੍ਹਾਂ, ਇਸ ਕਿਸਮ ਦੇ ਕੰਡੋਮ ਵੀ ਸੈਕਸ ਦੌਰਾਨ ਉਤੇਜਨਾ ਪੈਦਾ ਕਰਦੇ ਹਨ। ਇਹ ਔਰਤਾਂ ਲਈ ਸੈਕਸ ਨੂੰ ਵਧੇਰੇ ਸੁਖਦ ਬਣਾਉਂਦਾ ਹੈ। ਤੁਸੀਂ ਇਸ ਨੂੰ ਵਰਤ ਸਕਦੇ ਹੋ।
ਐਕਸਟਰਾ ਥਿਨ ਕੰਡੋਮ
ਜੇਕਰ ਤੁਸੀਂ ਸੈਕਸ ਦਾ ਜ਼ਿਆਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਕੰਡੋਮ ਦੀ ਵਰਤੋਂ ਕਰ ਸਕਦੇ ਹੋ। ਇਹ ਕੰਡੋਮ ਦੂਜੇ ਕੰਡੋਮ ਨਾਲੋਂ ਪਤਲਾ ਹੁੰਦਾ ਹੈ, ਜੋ ਸੈਕਸ ਦੌਰਾਨ ਜ਼ਿਆਦਾ ਉਤੇਜਨਾ ਪੈਦਾ ਕਰਦਾ ਹੈ। ਕੰਡੋਮ ਦੇ ਫਟਣ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਔਰਤਾਂ ਵੀ ਇਸ ਤਰ੍ਹਾਂ ਦਾ ਕੰਡੋਮ ਪਹਿਨ ਸਕਦੀਆਂ ਹਨ।
ਫਲੇਵਰਡ ਕੰਡੋਮ
ਇਸ ਕੰਡੋਮ ਦੀ ਵਰਤੋਂ ਓਰਲ ਸੈਕਸ ਦੌਰਾਨ ਕੀਤੀ ਜਾ ਸਕਦੀ ਹੈ। ਇਹ ਕੰਡੋਮ ਚਾਕਲੇਟ, ਕੌਫੀ, ਵਨੀਲਾ, ਸਟ੍ਰਾਬੇਰੀ, ਅੰਬ, ਕੇਲਾ ਆਦਿ ਵਰਗੇ ਫਲੇਵਰਾਂ ਵਿੱਚ ਆਉਂਦੇ ਹਨ। ਜੇਕਰ ਤੁਹਾਡੀ ਚਮੜੀ ਸੰਵੇਦਨਸ਼ੀਲ ਹੈ ਤਾਂ ਇਸ ਨਾਲ ਜਲਨ ਹੋ ਸਕਦੀ ਹੈ।
ਐਕਸਟਰਾ ਪਲੇਜ਼ਰ ਕੰਡੋਮ
ਜੇਕਰ ਤੁਸੀਂ ਲੰਬੇ ਸਮੇਂ ਤੱਕ ਸੈਕਸ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਬਿਹਤਰ ਸਾਬਤ ਹੋ ਸਕਦਾ ਹੈ। ਇਸ ਵਿੱਚ ਬੈਂਜੋਕੇਨ ਹੁੰਦਾ ਹੈ ਜੋ ਲੰਬੇ ਸਮੇਂ ਤੱਕ ਸੈਕਸ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਤੁਹਾਡਾ ਅੰਗ ਕੁਝ ਸਮੇਂ ਲਈ ਸੁੰਨ ਹੋ ਜਾਂਦਾ ਹੈ ਤਾਂ ਜੋ ਵਿਅਕਤੀ ਜ਼ਿਆਦਾ ਦੇਰ ਤਕ ਆਨੰਦ ਲੈ ਸਕੇ ਪਰ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਹਨ, ਜਿਵੇਂ ਕਿ ਜਲਨ, ਖੁਜਲੀ ਅਤੇ ਸਾਹ ਲੈਣ ਵਿੱਚ ਮੁਸ਼ਕਲ।