ਵਾਈਟ ਹਾਊਸ ਨੇ ਟਵਿੱਟਰ ਦੇ ਬਲੂ ਵੈਰੀਫਿਕੇਸ਼ਨ ਲਈ ਭੁਗਤਾਨ ਕਰਨ ਤੋਂ ਕੀਤਾ ਇਨਕਾਰ

ਅਮਰੀਕਾ: ਟਵਿੱਟਰ ਸ਼ਨੀਵਾਰ ਤੋਂ ਲੀਗੇਸੀ ਵੈਰੀਫਾਈਡ਼ ਬਲੂ ਚੈਕਮਾਰਕ ਨੂੰ ਹਟਾਉਣ ਦੀ ਤਿਆਰੀ ਵਿੱਚ ਹੈ ਪਰ ਵਾਈਟ ਹਾਊਸ ਨੇ ਆਪਣੇ ਕਰਮਚਾਰੀਆਂ ਦੇ ਅਧਿਕਾਰਿਕ ਟਵਿੱਟਰ ਪ੍ਰੋਫਾਈਲ ਨੂੰ…

ਅਮਰੀਕਾ: ਟਵਿੱਟਰ ਸ਼ਨੀਵਾਰ ਤੋਂ ਲੀਗੇਸੀ ਵੈਰੀਫਾਈਡ਼ ਬਲੂ ਚੈਕਮਾਰਕ ਨੂੰ ਹਟਾਉਣ ਦੀ ਤਿਆਰੀ ਵਿੱਚ ਹੈ ਪਰ ਵਾਈਟ ਹਾਊਸ ਨੇ ਆਪਣੇ ਕਰਮਚਾਰੀਆਂ ਦੇ ਅਧਿਕਾਰਿਕ ਟਵਿੱਟਰ ਪ੍ਰੋਫਾਈਲ ਨੂੰ ਸਥਾਪਿਤ ਕਰਨ ਦੇ ਲਈ ਭੁਗਤਾਨ ਨਾ ਕਰਨ ਦੀ ਗੱਲ ਕਹੀ ਹੈ। ਇਕ ਰਿਪੋਰਟ ਦੇ ਅਨੁਸਾਰ ਵਾਈਟ ਹਾਊਸ ਦੇ ਡਿਜੀਟਲ ਰਣਨੀਤੀ ਦੇ ਨਿਰਦੇਸ਼ਕ ਰੋਬ ਫਲੈਹਰਟੀ ਨੇ ਆਪਣੀ ਈ-ਮੇਲ ਦੁਆਰਾ ਕਰਮਚਾਰੀਆਂ ਨੂੰ ਮਾਰਗ ਦਰਸ਼ਨ ਭੇਜਿਆ ਹੈ।

ਈਮੇਲ ਵਿੱਚ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਟਵਿੱਟਰ ਬਲੂ ਸਰਵਸ ਨੂੰ ਸਥਾਈ ਰੂਪ ਵਿੱਚ ਪ੍ਰਦਾਨ ਨਹੀਂ ਕਰਦਾ ਹੈ। ਜਰੂਰੀ ਨਹੀ ਹੈ ਕਿ ਮਾਰਗਦਰਸ਼ਨ ਸਰਕਾਰੀ ਏਜੰਸੀਆਂ ਉੱਤੇ ਲਾਗੂ ਹੋਵੇ ਪਰ ਰਿਪੋਰਟ ਮੁਤਾਬਿਕ ਇਹ ਭਵਿੱਖ ਵਿੱਚ ਏੰਜਸੀਆਂ ਵਿਭਾਗਾਂ ਨੂੰ ਹਦਾਇਤਾਂ ਭੇਜ ਸਕਦੀ ਹੈ।

ਇਸ ਦੇ ਚਲਦਿਆਂ ਹੀ ਮਾਇਕਰੋ-ਬਲੋਗਿੰਗ ਪਲਾਟਫਰਮ ਟਵਿੱਟਰ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਉਸ ਦੀ ਵੈਰੀਫੀਕੇਸ਼ਨ ਫਾਰ ਔਰਗੀਨੇਸ਼ਨ ਸੇਵਾ ਹੁਣ ਵਿਸ਼ਵ ਪੱਧਰ ਉੱਤੇ ਉਪਲਬੱਧ ਹੈ।ਕੰਪਨੀ ਦੇ ਅਨੁਸਾਰ ਸਥਾਪਿਤ ਸੰਗਠਨ, ਸੰਗਠਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਲਈ ਮਾਈਕ੍ਰੋ- ਬਲੈਗਿੰਗ ਪਲੇਟਫਾਰਮ ਉੱਤੇ ਖੁਦ ਨੂੰ ਅਲੱਗ ਕਰਨ ਦਾ ਇਕ ਨਵਾਂ ਤਰੀਕਾ ਹੈ।

ਉਹ ਖਾਤੇ ਜੋ ਸੰਗਠਨ ਨਾਲ ਸੰਬੰਧਿਤ ਹਨ, ਉਹਨਾਂ ਦੇ ਪ੍ਰੋਫਾਈਲ ‘ਤੇ ਕਾਰੋਬਾਰ ਦੇ ਲੋਗੋ ਦੇ ਨਾਲ ਇੱਕ ਐਫੀਲੀਏਟ ਬੈਜ ਪ੍ਰਾਪਤ ਕਰਨਗੇ ਅਤੇ ਉਹਨਾਂ ਦੇ ਕਨੈਕਸ਼ਨ ਨੂੰ ਦਿਖਾਉਂਦੇ ਹੋਏ, ਸੰਗਠਨ ਦੇ ਟਵਿੱਟਰ ਪ੍ਰੋਫਾਈਲ ‘ਤੇ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਵੈਰੀਫਾਈਡ ਸੰਸਥਾਵਾਂ ਨਾਲ ਜੁੜਨ ਤੋਂ ਪਹਿਲਾਂ ਸਾਰੀਆਂ ਸੰਸਥਾਵਾਂ ਦੀ ਜਾਂਚ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *