ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਵਿਸ਼ਵ ਵਿੱਚ ਕੋਰੋੜਾ ਲੋਕਾਂ ਦੀਆਂ ਮੌਤਾਂ ਹੋ ਗਈਆ ਹਨ। ਹੁਣ ਵਿਸ਼ਵ ਸਿਹਤ ਸੰਗਠਨ ਵੱਲੋਂ ਚੀਨ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। WHO ਦਾ ਕਹਿਣਾ ਹੈ ਕਿ ਚੀਨ ਕੋਲ ਕੋਰੋਨਾ ਵਾਇਰਸ ਦੀ ਉਤਪਤੀ ਬਾਰੇ ਵਧੇਰੇ ਜਾਣਕਾਰੀ ਹੈ ਅਤੇ ਇਸ ਲਈ ਚੀਨ ਨੂੰ ਅਪਲੀ ਕਰਦੇ ਹਾਂ ਕਿ ਮਹਾਂਮਾਰੀ ਬਾਰੇ ਜਾਣਕਾਰੀ ਸ਼ੇਅਰ ਕੀਤੀ ਜਾਵੇ।
ਰਿਪੋਰਟ ਮੁਤਾਬਕ WHO ਨੇ ਕਿਹਾ ਹੈ ਕਿ ਚੀਨ ਕੋਲ ਜੋ ਜਾਣਕਾਰੀ ਹੈ ਉਸ ਦੀ ਪੂਰੀ ਸੀਮਾ ਨੂੰ ਜਾਣੇ ਬਿਨਾਂ ਕੋਰੋਨਾ ਬਾਰੇ ਸਭ ਕੁਝ ਅਟਕਲਾਂ ਹੈ। ਇਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਬੀਜਿੰਗ ਪੂਰਾ ਡੇਟਾ ਪ੍ਰਦਾਨ ਕਰਦਾ ਹੈ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਕੀ ਹੋਇਆ ਜਾਂ ਇਹ ਕੋਰੇਨਾ ਵਾਇਰਸ ਕਿਵੇਂ ਸ਼ੁਰੂ ਹੋਇਆ?
ਕੋਵਿਡ ਦੇ ਨਾਲ ਸੰਬੰਧਤ ਇਕ ਮਹੱਤਵਪੂਰਨ ਗੱਲ ਇਹ ਹੈ ਕਿ ਕੋਰੋਨਾ ਦੇ ਪਹਿਲੀ ਵਾਰ ਸਾਹਮਣੇ ਆਉਣ ਤੋਂ ਤਿੰਨ ਸਾਲ ਬਾਅਦ ਵੀ ਇਸ ਬਾਰੇ ਬਹਿਸ ਜਾਰੀ ਹੈ ਕਿ ਮਹਾਂਮਾਰੀ ਦੀ ਸ਼ੁਰੂਆਤ ਕਿਵੇਂ ਹੋਈ।ਰਿਪੋਰਟ ਮੁਤਾਬਕ ਪਿਛਲੇ ਮਹੀਨੇ ਦੇ ਅਖੀਰ ਵਿਚ ਇਹ ਅਚਾਨਕ ਸਾਹਮਣੇ ਆਇਆ ਕਿ ਰੇਕੂਨ ਕੁੱਤੇ ਜੋ ਕਿ SARS-COV-2 ਵਾਇਰਸ ਵਰਗਾ ਵਾਇਰਸ ਫੈਲਾਉਣ ਦੇ ਸਮਰੱਥ ਹਨ।