ਟੀ-20 ਵਿਸ਼ਵ ਕੱਪ ਦੇ ਸੁਪਰ-8 ਦੌਰ ‘ਚ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਇਆ। ਬਾਰਬਾਡੋਸ ਦੇ ਕੇਨਸਿੰਗਟਨ ਓਵਲ ਵਿੱਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਅਫਗਾਨਿਸਤਾਨ ਨੂੰ ਹਾਰ ਮੂੰਹ ਵਿਖਾਇਆ। ਜਦੋਂ ਟੀਮ ਇੰਡੀਆ ਮੈਦਾਨ ‘ਤੇ ਆਈ ਤਾਂ ਸਾਰਿਆਂ ਦੀਆਂ ਨਜ਼ਰਾਂ ਖਿਡਾਰੀਆਂ ਦੀਆਂ ਬਾਹਾਂ ‘ਤੇ ਗਈਆਂ। ਸਾਰੇ ਖਿਡਾਰੀ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ਵਿੱਚ ਆਏ। ਇਹ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ। ਟੀਮ ਇੰਡੀਆ ਨੇ ਅਜਿਹਾ ਕਿਉਂ ਕੀਤਾ, ਇਸ ਦੇ ਕਾਰਨਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ।
BCCI ਨੇ ਕਾਲੀ ਪੱਟੀ ਬੰਨ੍ਹਣ ਦਾ ਕਾਰਨ ਦੱਸਿਆ। ਉਨ੍ਹਾਂ ਨੇ ਐਕਸ ‘ਤੇ ਲਿਖਿਆ, ”ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਟੀਮ ਇੰਡੀਆ ਨੇ ਅੱਜ ਉਨ੍ਹਾਂ ਦੀ ਯਾਦ ਵਿੱਚ ਕਾਲੀ ਪੱਟੀ ਬਾਂਹ ਉਤੇ ਬੰਨ੍ਹੀ ਹੋਈ ਹੈ। ਭਾਰਤੀ ਖਿਡਾਰੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਜਾਨਸਨ ਨੇ ਭਾਰਤ ਲਈ ਬਹੁਤ ਘੱਟ ਮੈਚ ਖੇਡੇ ਪਰ ਉਹ ਆਪਣੀ ਗੇਂਦਬਾਜ਼ੀ ਲਈ ਬਹੁਤ ਮਸ਼ਹੂਰ ਹੋਏ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ ਹੈ।
157.8 ਦੀ ਰਫਤਾਰ ਨਾਲ ਸੁੱਟੀ ਸੀ ਗੇਂਦ
ਜਾਨਸਨ ਨੇ ਆਪਣਾ ਪਹਿਲਾ ਟੈਸਟ 1996 ‘ਚ ਆਸਟ੍ਰੇਲੀਆ ਖਿਲਾਫ ਦਿੱਲੀ ‘ਚ ਖੇਡਿਆ ਸੀ। ਉਸ ਨੇ ਦਸੰਬਰ 1996 ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਆਪਣਾ ਦੂਜਾ ਅਤੇ ਆਖਰੀ ਟੈਸਟ ਖੇਡਿਆ ਸੀ। ਉਸ ਨੇ ਆਸਟ੍ਰੇਲੀਆ ਖਿਲਾਫ ਆਪਣੇ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ‘ਚ 1 ਵਿਕਟ ਲਿਆ ਸੀ।
ਜਾਨਸਨ ਨੇ ਮਾਈਕਲ ਸਲੇਟਰ ਨੂੰ ਮੁਹੰਮਦ ਅਜ਼ਹਰੂਦੀਨ ਹੱਥੋਂ ਕੈਚ ਕਰਵਾਇਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਉਸ ਗੇਂਦ ਨੂੰ 157.8 ਦੀ ਸਪੀਡ ਨਾਲ ਸੁੱਟਿਆ ਸੀ। ਜਾਨਸਨ ਨੇ ਭਾਰਤ ਲਈ 2 ਟੈਸਟ ਮੈਚਾਂ ‘ਚ 3 ਵਿਕਟਾਂ ਲਈਆਂ। ਗੇਂਦਬਾਜ਼ੀ ‘ਤੇ ਕੰਟਰੋਲ ਦੀ ਕਮੀ ਕਾਰਨ ਉਸ ਦਾ ਅੰਤਰਰਾਸ਼ਟਰੀ ਕਰੀਅਰ ਜ਼ਿਆਦਾ ਅੱਗੇ ਨਹੀਂ ਵਧ ਸਕਿਆ।
ਮਹਾਨ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਿਆ
ਆਪਣੀ ਪਤਨੀ ਤੋਂ ਇਲਾਵਾ ਜਾਨਸਨ ਦੇ ਪਰਿਵਾਰ ਵਿੱਚ ਤਿੰਨ ਬੱਚੇ ਹਨ। ਉਸ ਦਾ ਪਰਿਵਾਰ ਪੈਸੇ ਦੀ ਕਮੀ ਕਾਰਨ ਪ੍ਰੇਸ਼ਾਨ ਸੀ। ਉਸ ਨੂੰ ਮੁਹੰਮਦ ਅਜ਼ਹਰੂਦੀਨ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਅਨਿਲ ਕੁੰਬਲੇ, ਜਵਾਗਲ ਸ਼੍ਰੀਨਾਥ ਅਤੇ ਵੈਂਕਟੇਸ਼ ਪ੍ਰਸਾਦ ਵਰਗੇ ਮਹਾਨ ਖਿਡਾਰੀਆਂ ਨਾਲ ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ।
IND vs AFG T20 World Cup : ਅਫਗਾਨਿਸਤਾਨ ਖਿ਼ਲਾਫ਼ ਮੈਚ ਖੇਡਣ ਕਾਲੀ ਪੱਟੀ ਬੰਨ੍ਹ ਕੇ ਕਿਉਂ ਉਤਰੀ ਭਾਰਤੀ ਟੀਮ? BCCI ਨੇ ਦੱਸਿਆ ਕਾਰਨ
ਟੀ-20 ਵਿਸ਼ਵ ਕੱਪ ਦੇ ਸੁਪਰ-8 ਦੌਰ ‘ਚ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਇਆ। ਬਾਰਬਾਡੋਸ ਦੇ ਕੇਨਸਿੰਗਟਨ ਓਵਲ ਵਿੱਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ…
