ਲੰਡਨ- ਬ੍ਰਿਟੇਨ ਵਿਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਇਸ ਵੇਲੇ ਚੰਗੀਆਂ ਸੁਰਖੀਆਂ ਵਿਚ ਹਨ। ਰਿਸ਼ੀ ਨੇ ਬੁੱਧਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਦੇ ਆਖ਼ਰੀ ਪੜਾਅ ’ਚ ਜਗ੍ਹਾ ਬਣਾ ਲਈ ਹੈ। ਹੁਣ ਪਾਰਟੀ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਸ਼ ਦੀ ਅਗਵਾਈ ਕਰਨ ਲਈ ਉਨ੍ਹਾਂ ਦਾ ਮੁਕਾਬਲਾ ਵਿਦੇਸ਼ ਮੰਤਰੀ ਲਿਜ ਟ੍ਰਸ ਨਾਲ ਹੋਵੇਗਾ।
Also Read: ਕੋਰੋਨਾ ਨੇ ਮਾਪਿਆਂ ਦੀ ਉਡਾਈ ਨੀਂਦ! ਸਰਕਾਰੀ ਸਕੂਲ ਦੇ 21 ਵਿਦਿਆਰਥੀ ਨਿਕਲੇ ਕੋਰੇਨਾ ਪਾਜ਼ੀਟਿਵ
ਸੁਨਕ ਨੇ ਟੋਰੀ ਸੰਸਦਾਂ ਦੇ ਪੰਜਵੇਂ ਅਤੇ ਆਖ਼ਰੀ ਦੌਰ ਦੀ ਵੋਟਿੰਗ ’ਚ 137 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਦੋਂਕਿ ਦੂਜੇ ਸਥਾਨ ‘ਤੇ ਰਹੀ ਟ੍ਰਸ ਨੂੰ 113 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ। ਉਥੇ ਹੀ ਵਪਾਰ ਮੰਤਰੀ ਪੈਨੀ ਮੋਰਡੌਂਟ 105 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੀ ਅਤੇ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਗਈ। ਬ੍ਰਿਟੇਨ ਦੇ 42 ਸਾਲਾ ਸਾਬਕਾ ਵਿੱਤ ਮੰਤਰੀ ਸੁਨਕ ਹੁਣ ਤੱਕ ਵੋਟਿੰਗ ਦੇ ਹਰ ਗੇੜ ‘ਚ ਸਿਖ਼ਰ ‘ਤੇ ਰਹੇ ਹਨ।
Also Read: ‘ਬਾਲੀਵੁੱਡ ਮਾਫੀਆ’ ਤੋਂ ਤੰਗ ਆਈ ਤਨੁਸ਼੍ਰੀ ਦੱਤਾ! ਸੋਸ਼ਲ ਮੀਡੀਆ ‘ਤੇ ਕੀਤੇ ਵੱਡੇ ਖੁਲਾਸੇ
ਉਨ੍ਹਾਂ ਮੰਗਲਵਾਰ ਨੂੰ ਮਿਲੀਆਂ ਆਪਣੀਆਂ 118 ਵੋਟਾਂ ਵਿੱਚ 19 ਵੋਟਾਂ ਹੋਰ ਜੋੜੀਆਂ ਅਤੇ ਅੰਤਮ ਪ੍ਰਦਰਸ਼ਨ ਵਿੱਚ ਜਗ੍ਹਾ ਬਣਾਉਣ ਲਈ 120 ਸੰਸਦ ਮੈਂਬਰਾਂ ਦੇ ਸਮਰਥਨ ਦੇ ਅੰਕੜੇ ਨੂੰ ਆਰਾਮ ਨਾਲ ਪਾਰ ਕਰ ਲਿਆ। ਸੁਨਕ ਅਤੇ ਟ੍ਰਸ ਹੁਣ ਸੋਮਵਾਰ ਨੂੰ ਬੀਬੀਸੀ ‘ਤੇ ਲਾਈਵ ਟੈਲੀਵਿਜ਼ਨ ਬਹਿਸ ਵਿੱਚ ਆਪਣੇ ਪਹਿਲੇ ਆਹਮੋ-ਸਾਹਮਣੇ ਦੇ ਮੁਕਾਬਲੇ ਲਈ ਤਿਆਰ ਹਨ।