ਲੁਧਿਆਣਾ (ਸਲੇਮਪੁਰੀ) – ਪੰਜਾਬ (Punjab) ਵਿਚ ਕੋਰੋਨਾ ਵਾਇਰਸ (Corona Virus) ਥੋੜ੍ਹਾ ਘੱਟ ਹੋਣ ਤੋਂ ਬਾਅਦ ਹੁਣ ਸਵਾਈਨ ਫਲੂ (Swine Flu)ਨੇ ਦਸਤਕ ਦੇ ਦਿੱਤੀ ਹੈ। ਬੁੱਧਵਾਰ ਨੂੰ ਪੰਜਾਬ (Punjab) ਵਿਚ ਲੁਧਿਆਣਾ ਜ਼ਿਲਾ (Ludhiana) ਵਿਚ ਸਵਾਈਨ ਫਲੂ (Swine Flu) ਕਾਰਣ ਪਹਿਲੀ ਮੌਤ ਹੋਈ। ਸਿਵਲ ਸਰਜਨ ਡਾ. ਕਿਰਣ ਆਹਲੂਵਾਲੀਆ (Civil Surgeon Dr. Kiran Ahluwalia) ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 15 ਅਗਸਤ ਨੂੰ ਸਵੇਰੇ ਸਵਾਈਨ ਫਲੂ (Swine flu) ਦੇ ਸ਼ੱਕੀ ਲੱਛਣ ਮਹਿਸੂਸ (Feel the symptoms) ਹੋਣ ‘ਤੇ ਇਕ ਮਹਿਲਾ ਡੀ.ਐੱਮ.ਸੀ. ਹਸਪਤਾਲ (DMC Hospital) ਵਿਚ ਪਹੁੰਚੀ। ਇਥੇ ਉਸ ਵਿਚ ਸਵਾਈਨ ਫਲੂ ਦੀ ਪੁਸ਼ਟੀ ਹੋਈ। ਮਹਿਲਾ ਲੱਛਮੀ ਸਿਨੇਮਾ ਦੇ ਸਾਹਮਣੇ ਇਲਾਕੇ ਵਿਚ ਰਹਿੰਦੀ ਸੀ।
Read more- ਸੁਮੇਧ ਸੈਣੀ ਨੂੰ ਫਿਲਹਾਲ ਨਹੀਂ ਮਿਲੀ ਰਾਹਤ, ਹਾਈਕੋਰਟ ਦਾ ਫੌਰੀ ਜ਼ਮਾਨਤ ਦੇਣ ਤੋਂ ਇਨਕਾਰ
ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ 15 ਅਗਸਤ ਨੂੰ ਇਕ ਔਰਤ ਨੂੰ ਜਿਸ ਦੀ ਸਿਹਤ ਖ਼ਰਾਬ ਸੀ, ਦੇ ਪਰਿਵਾਰਕ ਮੈਂਬਰਾਂ ਵਲੋਂ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਜਦੋਂ ਔਰਤ ਦੀ ਬਿਮਾਰੀ ਨਾਲ ਸਬੰਧਿਤ ਲੈਬ ਜਾਂਚ ਕਰਵਾਈ ਗਈ ਤਾਂ ਉਸ ਦੇ ਸਰੀਰ ਵਿਚ ਸਵਾਈਨ ਫਲੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ, ਗੁਆਂਢੀਆਂ ਅਤੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੇ ਜਾ ਰਹੇ ਹਨ, ਅਤੇ ਸਬੰਧਿਤਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ।
ਪੜੋ ਹੋਰ ਖਬਰਾਂ: ‘ਗੱਲ ਪੰਜਾਬ ਦੀ’ ਪ੍ਰੋਗਰਾਮ ਤਹਿਤ ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰੂ ਹਰਸਹਾਏ
ਸਿਵਲ ਸਰਜਨ ਨੇ ਕਿਹਾ ਕਿ ਸਵਾਈਨ ਫਲੂ ਨੂੰ ਲੈ ਕੇ ਜ਼ਿਲੇ ਦੇ ਸਾਰੇ ਐੱਮ.ਐੱਮ. ਓ. ਨੂੰ ਅਲਰਟ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਲੁਧਿਆਣਾ ਜ਼ਿਲੇ ਵਿਚ 2018 ਤੋਂ 2020 ਤੱਕ ਸਵਾਈਨ ਫਲੂ ਦਾ ਕੋਈ ਮਾਮਲਾ ਨਹੀਂ ਆਇਆ ਸੀ। ਇਸ ਸਾਲ ਸਵਾਈਨ ਫਲੂ ਦਾ ਮਾਮਲਾ ਆਉਣ ਨਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਖਿੱਚ ਗਈਆਂ ਹਨ। ਉਨ੍ਹਾਂ ਨੂੰ ਡਰ ਹੈ ਕਿ ਸਵਾਈਨ ਫਲੂ ਫੈਲਿਆ ਤਾਂ ਹਾਲਾਤ ਵਿਗੜ ਸਕਦੇ ਹਨ।