World Cup Winner : ਵਰਲਡ ਕੱਪ ਜਿੱਤਣ ਤੋਂ ਬਾਅਦ ਕਸੂਤੀ ਫਸੀ ਭਾਰਤੀ ਟੀਮ !

Sports News : ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਜਿੱਤਣ ਤੋਂ ਬਾਅਦ ਬਾਰਬਾਡੋਸ ਵਿਚ ਫੱਸ ਗਈ ਹੈ। ਟੀਮ ਇੰਡੀਆ ਚੱਕਰਵਾਤੀ ਤੂਫਾਨ ਕਾਰਨ…

Sports News : ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਜਿੱਤਣ ਤੋਂ ਬਾਅਦ ਬਾਰਬਾਡੋਸ ਵਿਚ ਫੱਸ ਗਈ ਹੈ। ਟੀਮ ਇੰਡੀਆ ਚੱਕਰਵਾਤੀ ਤੂਫਾਨ ਕਾਰਨ ਫਿਲਹਾਲ ਉਥੋਂ ਬਾਹਰ ਨਹੀਂ ਨਿਕਲ ਸਕੀ ਹੈ। ਉਨ੍ਹਾਂ ਨੇ ਬਾਰਬਾਡੋਸ ਤੋਂ ਨਿਊਯਾਰਕ ਲਈ ਰਵਾਨਾ ਹੋਣਾ ਸੀ ਪਰ ਤੂਫਾਨ ਬੇਰਿਲ ਕਰ ਕੇ ਉਹ ਹਾਲੇ ਤੱਕ ਨਹੀਂ ਨਿਕਲ ਸਕੇ। ਟੀਮ ਇੰਡੀਆ ਇਸ ਸਮੇਂ ਖ਼ਰਾਬ ਮੌਸਮ ਕਾਰਨ ਸੰਕਟ ਦੀ ਸਥਿਤੀ ‘ਚ ਹੈ।
ਇਕ ਰਿਪੋਰਟ ਮੁਤਾਬਕ, ਬਾਰਬਾਡੋਸ ‘ਚ ਚੱਕਰਵਾਤੀ ਤੂਫਾਨ ਕਾਰਨ ਕਰਫਿਊ ਵਰਗੇ ਹਾਲਾਤ ਬਣੇ ਹੋਏ ਹਨ। ਬਾਰਬਾਡੋਸ ਦਾ ਹਵਾਈ ਅੱਡਾ ਵੀ ਬੰਦ ਕਰ ਦਿੱਤਾ ਗਿਆ ਹੈ। ਤੂਫਾਨ ਬੇਰਿਲ ਕਰਕੇ ਬਹੁਤ ਮੁਸ਼ਕਿਲ ਸਥਿਤੀ ਪੈਦਾ ਹੋ ਗਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਟੀਮ ਇੰਡੀਆ ਹੁਣ ਨਿਊਯਾਰਕ ਜਾਣ ਦੀ ਬਜਾਏ ਸਪੈਸ਼ਲ ਚਾਰਟਰਡ ਜਹਾਜ਼ ਰਾਹੀਂ ਸਿੱਧੇ ਦਿੱਲੀ ਲਈ ਰਵਾਨਾ ਹੋਵੇਗੀ ਪਰ ਇਸ ਲਈ ਫਿਲਹਾਲ ਇੰਤਜ਼ਾਰ ਕਰਨਾ ਪਵੇਗਾ। ਉੱਥੇ ਅਜੇ ਤੱਕ ਕੋਈ ਆਮ ਸਥਿਤੀ ਨਹੀਂ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਭਾਰਤੀ ਟੀਮ 3 ਜੁਲਾਈ ਤੱਕ ਆਪਣੇ ਦੇਸ਼ ਪਰਤ ਸਕਦੀ ਹੈ। ਇਹ ਬਾਰਬਾਡੋਸ ਦੇ ਮੌਸਮ ‘ਤੇ ਨਿਰਭਰ ਕਰੇਗਾ ਕਿ ਉਹ ਕਦੋਂ ਰਵਾਨਾ ਹੋਣਗੇ। ਭਾਰਤੀ ਟੀਮ ਨੇ ਫਾਈਨਲ ਤੋਂ ਬਾਅਦ ਨਿਊਯਾਰਕ ਲਈ ਰਵਾਨਾ ਹੋਣਾ ਸੀ, ਜਿੱਥੋਂ ਉਨ੍ਹਾਂ ਨੇ ਦਿੱਲੀ ਲਈ ਫਲਾਈਟ ਲੈਣੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਭਾਰਤੀ ਟੀਮ ਸਿੱਧੀ ਦਿੱਲੀ ਆ ਸਕਦੀ ਹੈ। 

ਖ਼ਤਰਨਾਕ ਹੈ ਤੂਫਾਨ
ਤੂਫਾਨ ਬੇਰਿਲ ਨੂੰ ਬਹੁਤ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਇਸ ਦੇ ਆਉਣ ਕਰਕੇ ਐਤਵਾਰ ਨੂੰ ਕਰੀਬ 130 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਹੁਣ ਇਹ ਸ਼੍ਰੇਣੀ 4 ‘ਚ ਆ ਗਿਆ ਹੈ। ਇਸ ਦੀ ਅੱਗੇ ਕੀ ਸਥਿਤੀ ਹੋਵੇਗੀ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਪਰ ਉਮੀਦ ਹੈ ਕਿ ਜਲਦੀ ਹੀ ਸਥਿਤੀ ਆਮ ਵਾਂਗ ਹੋ ਜਾਵੇਗੀ ਅਤੇ ਏਅਰਪੋਰਟ ਖੁੱਲ੍ਹਦਿਆਂ ਹੀ ਟੀਮ ਇੰਡੀਆ ਰਵਾਨਾ ਹੋ ਜਾਵੇਗੀ।

ਭਾਰਤੀ ਖਿਡਾਰੀਆਂ ਉਤੇ ਵਰ੍ਹਿਆਂ ਨੋਟਾਂ ਦਾ ਮੀਂਹ
ਭਾਰਤ ਨੇ ਸ਼ਨਿਚਰਵਾਰ ਨੂੰ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ‘ਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ। ਟੀਮ ਇੰਡੀਆ ਨੇ ਦੂਜੀ ਵਾਰ ਇਹ ਖ਼ਿਤਾਬ ਜਿੱਤਿਆ ਹੈ। ਟੀਮ ਇੰਡੀਆ ਨੂੰ ਚੈਂਪੀਅਨ ਬਣਨ ਤੋਂ ਬਾਅਦ ਕਰੋੜਾਂ ਰੁਪਏ ਇਨਾਮ ਵਜੋਂ ਮਿਲੇ ਹਨ। ਬੀਸੀਸੀਆਈ ਨੇ 125 ਕਰੋੜ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *