ਵਿਸ਼ਵ ਪ੍ਰੈੱਸ ਸਵਤੰਤਰਤਾ ਦਿਵਸ, ਜਾਣੋ ਲੋਕਤੰਤਰ ਦੇ ਚੋਥੇ ਥੰਮ ਪੱਤਰਕਾਰੀ ਦੇ ਖਾਸ ਦਿਨ ਦੀ ਮਹੱਤਤਾ!

World Press Freedom Day 2023: ਪੱਤਰਕਾਰੀ ਨੂੰ ਲੋਕਤੰਤਰ ਦਾ ਤੀਜਾ ਥੰਮ ਕਿਹਾ ਜਾਂਦਾ ਹੈ ਪੱਤਰਕਾਰ ਹਮੇਸ਼ਾ ਆਪਣੀ ਜਾਨ ਦਾ ਜੋਖਿਮ ਚੱਕ ਕੇ ਅਤੇ ਆਪਣੀ ਜਾਨ…

World Press Freedom Day 2023: ਪੱਤਰਕਾਰੀ ਨੂੰ ਲੋਕਤੰਤਰ ਦਾ ਤੀਜਾ ਥੰਮ ਕਿਹਾ ਜਾਂਦਾ ਹੈ ਪੱਤਰਕਾਰ ਹਮੇਸ਼ਾ ਆਪਣੀ ਜਾਨ ਦਾ ਜੋਖਿਮ ਚੱਕ ਕੇ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਕਰੱਤਵ ਪੂਰਾ ਕਰਦੇ ਹਨ। ਪੱਤਰਕਾਰੀ ਦਾ ਪਹਿਲਾ ਨੈਤਿਕ ਹੁੰਦਾ ਹੈ ਸੱਚ ਦਾ ਸਾਥ ਦੇਣਾ ਅਤੇ ਸੱਚ ਲੋਕਾਂ ਦੇ ਅੱਗੇ ਲੈਕੇ ਆਉਣਾ। ਵਿਸ਼ਵ ਪ੍ਰੈਸ ਦਿਵਸ ਹਰ ਸਾਲ 3 ਮਈ ਨੂੰ ਦੁਨੀਆ ਭਰ ਵਿੱਚ ਪ੍ਰੈਸ ਦੀ ਆਜ਼ਾਦੀ ਅਤੇ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਪ੍ਰਗਟਾਵੇ ਦੀ ਆਜ਼ਾਦੀ ਦਾ ਸਨਮਾਨ (World Press Freedom Day 2023) ਕਰਨ ਅਤੇ ਸਰਕਾਰ ਨੂੰ ਉਨ੍ਹਾਂ ਦੇ ਫਰਜ਼ ਦੀ ਯਾਦ ਦਿਵਾਉਣ ਲਈ ਇਹ ਦਿਨ ਬਹੁਤ ਮਹੱਤਵਪੂਰਨ ਹੈ। ਇਸਨੂੰ ਲੋਕਾਂ ਅੱਗੇ ਆਉਣਾ ਵੀ ਜਰੂਰੀ ਹੈ। 

ਅੱਜ ਦੁਨੀਆ ਭਰ ਵਿੱਚ ਪ੍ਰੈਸ ਦਿਵਸ ਮਨਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਇਸ ਦਿਨ ਦੇ ਇਤਿਹਾਸ, ਮਹੱਤਵ ਅਤੇ ਥੀਮ ਬਾਰੇ ਗੱਲ ਕਰਾਂਗੇ।

ਇਤਿਹਾਸ ਕੀ ਹੈ?
ਸਭ ਤੋਂ ਪਹਿਲਾਂ ਇਸ ਦਿਨ ਦਾ ਇਤਿਹਾਸ ਜਾਨਣਾ ਵਧੇਰੇ ਜਰੂਰੀ ਹੈ। ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਪਹਿਲੀ ਵਾਰ 1993 ਵਿੱਚ ਯੂਨੈਸਕੋ ਜਨਰਲ ਕਾਨਫਰੰਸ ਦੀ ਸਿਫ਼ਾਰਸ਼ ਤੋਂ ਬਾਅਦ ਮਨਾਇਆ ਗਿਆ ਸੀ। ਵਿੰਡਹੋਕ ਐਲਾਨਨਾਮੇ ਦੀ ਯਾਦ ਵਿਚ 3 ਮਈ ਦੀ ਤਾਰੀਖ਼ ਚੁਣੀ ਗਈ ਸੀ। ਪ੍ਰੈਸ ਸਿਧਾਂਤਾਂ ਬਾਰੇ ਬਿਆਨ 1991 ਵਿੱਚ ਵਿੰਡਹੋਕ, ਨਾਮੀਬੀਆ ਵਿੱਚ ਅਫਰੀਕੀ (World Press Freedom Day 2023)ਪੱਤਰਕਾਰਾਂ ਦੁਆਰਾ ਦਿੱਤਾ ਗਿਆ ਸੀ। ਉਦੋਂ ਤੋਂ ਹਰ ਸਾਲ 3 ਮਈ ਨੂੰ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ।

ਪ੍ਰੈਸ ਦਿਵਸ ਦੀ ਮਹੱਤਤਾ
ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਲੋਕਾਂ ਨੂੰ ਲੋਕਤੰਤਰੀ ਸਮਾਜ ਵਿੱਚ ਮੀਡੀਆ ਦੀ ਅਹਿਮ ਭੂਮਿਕਾ ਦੀ ਯਾਦ ਦਿਵਾਉਂਦਾ ਹੈ। ਇਹ ਪੱਤਰਕਾਰਾਂ ਅਤੇ ਉਨ੍ਹਾਂ ਦੇ ਸਰੋਤਾਂ ਨੂੰ ਸੈਂਸਰਸ਼ਿਪ, (World Press Freedom Day 2023) ਧਮਕਾਉਣ ਅਤੇ ਹਿੰਸਾ ਤੋਂ ਬਚਾਉਣ ਦੀ ਲੋੜ ਨੂੰ ਉਜਾਗਰ ਕਰਦਾ ਹੈ।

ਥੀਮ
ਵਿਸ਼ਵ ਪ੍ਰੈਸ ਅਜ਼ਾਦੀ ਦਿਵਸ 2023 ਦਾ ਥੀਮ, ਯੂਨੈਸਕੋ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ,  ‘Shaping a Future of Rights: Freedom of Expression as a Driver for all other human rights’। ਥੀਮ ਸਾਰੇ (World Press Freedom Day 2023) ਮਨੁੱਖੀ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਪ੍ਰੈਸ ਦੀ ਆਜ਼ਾਦੀ, ਨਿਰਪੱਖਤਾ ਅਤੇ ਪ੍ਰਗਟਾਵੇ ‘ਤੇ ਜ਼ੋਰ ਦਿੰਦਾ ਹੈ। ਇਹ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਦੀ 30ਵੀਂ ਵਰ੍ਹੇਗੰਢ ਵੀ ਹੈ।

Leave a Reply

Your email address will not be published. Required fields are marked *