ਪੰਜਾਬ ਵਿਚ ਕਿਸਾਨਾਂ ਦੇ ‘ਰੇਲ ਰੋਕੋ ਅੰਦੋਲਨ’ ਤੋਂ ਪਹਿਲਾਂ ਹੀ ਭਾਰਤੀ ਰੇਲਵੇ ਨੇ ਟ੍ਰੇਨਾਂ ਰੱਦ ਕਰਨ ਦਾ ਕੀਤਾ ਫੈਸਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਖੇਤੀ ਬਿੱਲਾਂ ਦੇ ਵਿਰੋਧ ਵਿਚ ਪੰਜਾਬ ‘ਚ ਕਿਸਾਨਾਂ ਦੇ ਧਰਨੇ ਹਰ ਦਿਨ ਜਾਰੀ ਹਨ। ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਖੇਤੀ ਬਿੱਲਾਂ ਦੇ ਵਿਰੋਧ ਵਿਚ ਪੰਜਾਬ ‘ਚ ਕਿਸਾਨਾਂ ਦੇ ਧਰਨੇ ਹਰ ਦਿਨ ਜਾਰੀ ਹਨ। ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਭਲਕੇ ਵੀਰਵਾਰ ਤੋਂ ਅਗਲੇ 48 ਘੰਟਿਆਂ ਲਈ ਪੰਜਾਬ ਭਰ ਵਿਚ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਮੁਤਾਬਕ ਪੂਰੇ ਸੂਬੇ ਵਿਚ ਟ੍ਰੇਨਾਂ ਰੋਕੀਆਂ ਜਾਣਗੀਆਂ ਪਰ ਉਸ ਤੋਂ ਪਹਿਲਾਂ ਹੀ ਅੱਜ ਬੁੱਧਵਾਰ ਨੂੰ ਭਾਰਤੀ ਰੇਲਵੇ ਨੇ ਫਿਰੋਜ਼ਪੁਰ ਮੰਡਲ ਤੋਂ ਪੰਜਾਬ ਭਰ ਲਈ ਭਲਕੇ ਤੋਂ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੁਆਰਾ 24 ਸਤੰਬਰ ਤੋਂ 26 ਸਤੰਬਰ ਵਿਚਾਲੇ ਟ੍ਰੇਨਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ ਇਸ ਸਬੰਧ ਵਿਚ ਅੱਜ ਮੰਡਲ ਦਫਤਰ ਫਿਰੋਜ਼ਪੁਰ ਵਿਚ ਬੈਠਕ ਰੱਖੀ ਗਈ ਸੀ ਜਿਸ ਵਿਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਹਿਲ, ਐਸਐਸਪੀ ਭੁਪਿੰਦਰ ਸਿੰਘ, ਅੱਪਰ ਮੰਡਲ ਰੇਲ ਪ੍ਰਬੰਧਕ ਸੁਖਵਿੰਦਰ ਸਿੰਘ, ਸੀਨੀਅਰ ਮੰਡਲ ਸੁਰੱਖਿਆ ਕਮਿਸ਼ਨਰ ਅਸ਼ੀਸ਼ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਬੈਠਕ ਵਿਚ ਰੇਲ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਫਿਰੋਜ਼ਪੁਰ ਮੰਡਲ ਤੋਂ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦਾ ਸੰਚਾਲਣ 24 ਸਤੰਬਰ ਸਵੇਰੇ 6 ਵਜੇ ਤੋਂ ਰੱਦ ਕਰ ਦਿੱਤਾ ਗਿਆ ਹੈ। ਉੱਥੇ ਹੀ ਮਾਲ ਗੱਡੀਆਂ ਨੂੰ ਸਥਿਤੀ ਮੁਤਾਬਕ ਚਲਾਇਆ ਜਾਵੇਗਾ।

ਰੱਦ ਕੀਤੀਆਂ ਟ੍ਰੇਨਾਂ

ਗੱਡੀ ਨੰਬਰ                          ਕਿੱਥੋਂ              ਕਿੱਥੋਂ ਤੱਕ

02903/02904                  ਅੰਮ੍ਰਿਤਸਰ        ਮੁੰਬਈ ਸੈਂਟਰਲ

02357/02358                  ਅੰਮ੍ਰਿਤਸਰ        ਕੋਲਕਾਤਾ

02407/02408                  ਅੰਮ੍ਰਿਤਸਰ        ਨਿਊ ਜਲਪਾਈਗੁਡੀ

02925/02926                  ਅੰਮ੍ਰਿਤਸਰ        ਬਾਂਦਰਾ ਟਰਮਿਨਲ

02715/02716                   ਅੰਮ੍ਰਿਤਸਰ        ਹਜੂਰ ਸਾਹਿਬ ਨਾਂਦੇੜ

02053/02054                  ਅੰਮ੍ਰਿਤਸਰ        ਹਰਿਦੁਆਰ

04673/04674                  ਅੰਮ੍ਰਿਤਸਰ        ਜੈਨਗਰ

04649/04650                 ਅੰਮ੍ਰਿਤਸਰ        ਜੈਨਗਰ

02425/02426                  ਜੰਮੂ ਤਵੀ        ਨਵੀਂ ਦਿੱਲੀ

05933/05934                  ਅੰਮ੍ਰਿਤਸਰ        ਡਿਬਰੂਗੜ

03307/03308                  ਫਿਰੋਜ਼ਪੁਰ ਕੈਂਟ    ਧਨਬਾਦ

04653/04654                  ਅੰਮ੍ਰਿਤਸਰ        ਨਿਊ ਜਲਪਾਈਗੁਡੀ

04651/04652                  ਅੰਮ੍ਰਿਤਸਰ        ਜੈਨਗਰ

09025/09026                  ਅੰਮ੍ਰਿਤਸਰ        ਬਾਂਦਰਾ ਟਰਮਿਨਲ

Leave a Reply

Your email address will not be published. Required fields are marked *